ਵਿਲੱਖਣ ਸੈ਼ਲੀ ਨਾਲ ਸਭਿਆਚਾਰ ਕਦਰਾਂ ਕੀਮਤਾਂ ਤੇ ਪਹਿਰਾ ਦੇਣ ਵਾਲਾ ਗਾਇਕ ਹਾਕਮ ਸੂਫੀ ਬੀਤੀ ਰਾਤ ਇਸ ਜਹਾਨੋਂ ਤੁਰ ਗਿਆ ।
ਅਧਿਆਪਕ ਦਿਵਸ ਤੋਂ ਇੱਕ ਰਾਤ ਪਹਿਲਾਂ ਇਹ ਸਮਝਦਾਰ ਗਾਇਕ ਪੰਜਾਬੀ ਮਾਂ ਬੋਲੀ ਦੇ ਵਿਹੜੇ ਨੂੰ ਸੱਖਣਾ ਕਰ ਗਿਆ ।
ਕਿੱਤੇ ਵਜੋਂ ਡਰਾਇੰਗ ਅਧਿਆਪਕ ਰਹੇ ਹਾਕਮ ਨੇ ਵਿਆਹ ਨਹੀਂ ਕਰਾਇਆ ਸੀ ।
ਕੁਝ ਲੋਕ ਉਸਨੂੰ ਗੁਰਦਾਸ ਮਾਨ ਦਾ ਉਸਤਾਦ ਸਮਝਦੇ ਸਨ ਪਰ ਹਾਕਮ ਦੱਸਦਾ ਹੁੰਦਾ ਕਿ ਉਹ ਗੁਰਦਾਸ ਨਾਲੋਂ 2 ਵਰ੍ਹੇ ਛੋਟਾ ਸੀ ਅਤੇ ਇਹ ਗੁਰਦਾਸ ਦਾ ਵਡੱਪਣ ਹੀ ਸੀ ਕਿ ਉਹ ਉਸਨੂੰ 'ਗੁਰੂ ਜੀ' ਕਹਿ ਕੇ ਸਤਿਕਾਰ ਦਿੰਦਾ ਸੀ ।
ਉਸੋ਼ ਦਾ ਪ੍ਰੇਮੀ ਹਾਕਮ ਫਿਲਮ ਯਾਰੀ ਜੱਟ ਦੀ ਵਿੱਚ ਸਿਨੇਮਾ ਸਕਰੀਣ ਤੇ 'ਪਾਣੀ ਵਿੱਚ ਮਾਰਾਂ ਡੀਟਾਂ' ਗੀਤ ਗਾਉਂਦਾ ਨਜ਼ਰ ਆਇਆ ਸੀ ।
ਉਸਦਾ ਸਸਕਾਰ ਅੱਜ ਗਿੱਦੜਬਹਾ ਵਿੱਚ ਕੀਤਾ ਜਾ ਰਿਹਾ ਹੈ।
Share