
ਰਾਜਪੁਰਾ 22 ਅਗਸਤ (ਧਰਮਵੀਰ ਨਾਗਪਾਲ) ਸੇਵਾ ਭਾਰਤੀ (ਰਜਿ.) ਰਾਜਪੁਰਾ ਵਲੋਂ ਸ਼ਿਵ ਮੰਦਰ ਬਨਵਾੜੀ ਦੇ ਨਜਦੀਕ 150 ਤੋਂ ਵੀ ਜਿਆਦਾ ਤੁਲਸੀ ਦੇ ਪੌਦੇ ਲੋਕਾ ਵਿੱਚ ਵੰਡੇ ਗਏ ਅਤੇ ਸੇਵਾ ਭਾਰਤੀ ਦੇ ਸਾਬਕਾ ਪ੍ਰਧਾਨ ਨਵਦੀਪ ਅਰੋੜਾ ਨੇ ਮੀਡੀਆਂ ਨੂੰ ਜਾਣਕਾਰੀ ਦਿੰਦਿਆ ਕਿਹਾ ਕਿ ਸਾਨੂੰ ਤੁਲਸੀ ਦੇ ਪੌਦੇ ਘਰ ਘਰ ਵਿੱਚ ਲਾਉਣੇ ਚਾਹੀਦੇ ਹਨ ਕਿਉਂਕਿ ਇਸ ਨਾਲ ਆਕਸੀਜਨ ਦੀ ਮਾਤਰਾ ਵਧਦੀ ਹੈ ਅਤੇ ਇਹ ਪੌਦੇ ਆਦਮੀ ਨੂੰ ਅਰੋਗ ਬਣਾੁੳਂਦੇ ਹਨ। ਸੇਵਾ ਭਾਰਤੀ ਦੇ ਪ੍ਰਧਾਨ ਰਵਿ ਅਹੂਜਾ ਅਤੇ ਮੰਤਰੀ ਪ੍ਰੇਮ ਪ੍ਰਕਾਸ਼ ਨੇ ਵੀ ਤੁਲਸੀ ਦੇ ਪੌਦਿਆਂ ਦੇ ਗੁਣਾ ਬਾਰੇ ਜਾਣਕਾਰੀ ਦਿਤੀ ਅਤੇ ਇਸਨੂੰ ਹਰਬਲ ਦਵਾਈ ਦਸਿਆ। ਇਸ ਮੌਕੇ ਗਿਰਜੇਸ਼ ਕੁਮਾਰ,ਵੇਦ ਪ੍ਰਕਾਸ਼ ਚਾਵਲਾ ਨੇ ਵੀ ਇਹਨਾਂ ਪੌਦੇ ਵੰਡਾਉਣ ਵਿੱਚ ਸਹਿਯੋਗ ਦਿਤਾ। ਇੱਥੇ ਇਹ ਵੀ ਜਿਕਰਯੋਗ ਹੈ ਕਿ ਸੇਵਾ ਭਾਰਤੀ ਰਾਜਪੁਰਾ ਵਲੋਂ ਸਮਾਜ ਸੇਵਾ ਦੇ ਕਈ ਸੇਵਾ ਪ੍ਰੋਜੈਕਟ ਚਲਾਏ ਜਾ ਰਹੇ ਹਨ ਜਿਹਨਾਂ ਵਿੱਚ ਰੇਲਵੇ ਸ਼ਟੇਸ਼ਨ ਤੇ ਪਾਣੀ ਦੀ ਸੇਵਾ, ਲੜਕੀਆਂ ਲਈ ਸਿਲਾਈ ਸਿਖਾਉਣਾ ਅਤੇ ਬਚਿਆ ਨੂੰ ਸਕੂਲ ਵਿੱਚ ਚੰਗੀ ਸਿਖਿਆਂ ਦੇਣ ਲਈ ਬਚਿਆ ਨੂੰ ਅਡਾਪਟ ਕਰਨਾ ਆਦਿ।
Share