dvnews's blog ਚਲੈਲਾ ਵਿਚ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਵਿਸ਼ਵ ਸ਼ਾਂਤੀ ਲਈ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਇਕ ਧੁਰਾ:ਜਥੇਦਾਰ ਪੰਜੋਲੀ ਪਟਿਆਲਾ, 22 ਅਗਸਤ, ਗੁਰਦੁਆਰਾ ਤਪਸਰ ਸਾਹਿਬ ਪਾਤਸ਼ਾਹੀ ਨੌਵੀਂ ਚਲੈਲਾ ਵਿਖੇ ਸ਼ਬਦ ਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਹਾੜੇ ਨੂੰ ਸਮਰਪਿਤ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਉਪਰੰਤ ਕੀਰਤਨ ਦੀ ਸੇਵਾ ਭਾਈ ਕੁਲਦੀਪ ਸਿੰਘ ਜੀ ਨੇ ਨਿਭਾਈ।ਇਸ ਮੌਕੇ ਹਾਜ਼ਰ ਸੰਗਤਾਂ ਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਹਿਲੇ ਪ੍ਰਕਾਸ਼ ਦਿਵਸ ਦੀ ਵਧਾਈ ਦਿੰਦਿਆਂ ਸ੍ਰੋਮਣੀ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਜਥੇਦਾਰ ਕਰਨੈਲ ਸਿੰਘ ਪੰਜੋਲੀ ਨੇ ਕਿਹਾ ਕਿ ਵਿਸ਼ਵ ਭਰ ਵਿਚ ਵੱਧ ਰਹੀਆਂ ਅਸ਼ਾਂਤੀ ਦੀਆਂ ਘਟਨਾਵਾਂ ਨੂੰ ਰੋਕਣ ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੀ ਸਹੀ ਰਾਹ ਦੁਸੇਰਾ ਹੈ ਅਤੇ ਜੋ ਵਿਸ਼ਵ ਭਾਈਚਾਰਾ ਸਥਾਪਿਤ ਕਰਨ ਲਈ ਹੀ ਸਹਾਈ ਸਿੱਧ ਹੋਵੇਗੀ ਕਿਉਂਕਿ ਗੁਰੂ ਗ੍ਰੰਥ ਸਾਹਿਬ ਸਮੁੱਚੇ ਮਾਨਵਤਾ ਦੇ ਗੁਰੂ ਹਨ।ਇਸ ਮੌਕੇ ਸਟੇਜ ਸਕੱਤਰ ਦੀ ਭੂਮਿਕਾ ਗੁਰਦੁਆਰਾ ਸਾਹਿਬ ਦੇ ਖ਼ਜਾਨਚੀ ਅਵਤਾਰ ਸਿੰਘ ਚਲੈਲਾ ਨੇ ਨਿਭਾਈ ਅਤੇ ਗੁਰਦੁਆਰ ਦੇ ਵਿਕਾਸ ਕਾਰਜਾਂ ਬਾਰੇ ਵੀ ਸੰਗਤ ਨੂੰ ਜਾਣੂੰ ਕਰਵਾਇਆ। ਇਸ ਮੌਕੇ ਰਣਧੀਰ ਸਿੰਘ ਪ੍ਰਧਾਨ,ਹਰਚੰਦ ਸਿੰਘ,ਬਲਵੰਤ ਸਿੰਘ,ਅਮਰਜੀਤ ਸਿੰਘ, ਸਮਾਜ ਸੇਵਕ ਜਗਜੀਤ ਸਿੰਘ ਪੰਜੋਲੀ,ਪਰਵਿੰਦਰ ਸਿੰਘ ਫੌਜ਼ੀ,ਸੁਖਜੀਤ ਸਿੰਘ,ਜਸ਼ਨ ਤੇਜੇ ਅਤੇ ਸਮੂਹ ਗੁਰੁਦਆਰਾ ਪ੍ਰਬੰਧਕ ਅਤੇ ਨਗਰ ਚਲੈਲਾ ਦੀ ਸੰਗਤ ਵੱਡੀ ਗਿਣਤੀ ਵਿਚ ਹਾਜ਼ਰ ਸੀ।


[ Close this window ]